ਪਿਆਰੇ ਪਾਠਕੋ ਆਪ ਜੀ ਦੀ ਨਜ਼ਰ ਆਪਣੀ ਇਹ ਰਚਨਾ ਕਰ ਰਿਹਾ ਹਾਂ, ਰੋਪੜ ਜਿਲੇ ਨਾਲ
ਸਬੰਧ ਹੋਣ ਕਰਕੇ ਅਤੇ ਛੋਟੇ ਹੁੰਦਿਆਂ ਤੋ ਚਮਕੌਰ ਸਾਹਿਬ ਦੀ ਸਭਾ(ਸ਼ਹੀਦੀ ਜੋੜ ਮੇਲਾ) ਤੇ
ਗੁਰੁ ਘਰ ਦੀ ਹਾਜ਼ਰੀ ਭਰਨ ਦਾ ਕਾਫੀ ਸਮਾਂ ਸੁਭਾਗ ਪਰਾਪਤ ਹੋਇਆ ਸੋ ਓਸ ਸਮੇਂ ਨੂੰ ਯਾਦ
ਕਰਦਿਆਂ ਇਕ ਸ਼ਰਧਾਜ਼ਲੀ ਦੇ ਰੂਪ ਵਿਚ ਸਵੀਕਾਰ ਕਰਿਓ ਜੀ....
ਅਜੀਤ ਤੇ ਜੁਝਾਰ ਦਾਤਾ ਜੀ ਤੇਰੇ ਵੱਡੇ ਲਾਲ
ਲੜੇ ਲਾੜੀ ਮੌਤ ਨਾਲ ਗਏ ਉਹ ਸਿੱਖੀ ਨੂੰ ਸੰਭਾਲ
ਹੁਕਮ ਮੰਨਿਆ ਪਿਤਾ ਦਾ ਗਏ ਘਾਲਣਾ ਉਹ ਘਾਲ
ਕਾਇਮ ਕਰ ਗਏ ਮਿਸਾਲ ਤੋੜੇ ਵੈਰੀਆਂ ਦੇ ਜ਼ਾਲ
ਸੀਗਾ ਪੋਹ ਦਾ ਮਹੀਨਾ ਬਣੇ ਉਹ ਖਾਲਸੇ ਦੀ ਢਾਲ
ਮੁਗਲ ਫੋਜ ਗਈ ਸੀ ਕੰਬ ਬਣੇ ਉਹ ਵੈਰੀਆਂ ਦੇ ਕਾਲ
ਸੁਰਬੀਰਾਂ ਨੂੰ ਨਮਨ ਕਰਦੀ ਸਭਾ ਭਰਦੀ ਹਰ ਸਾਲ
ਨਹੀ ਮਿਲਣੀ ਇਸ ਜੱਗ ਤੇ ਦਾਤਾ ਤੇਰੇ ਜਿਹੀ ਮਿਸਾਲ
’ਸੋਹਲ’ ਲਿਖੇ ਦਾਤਾ ਗਾਥਾ ਤੋਰੇ ਆਪਣੇ ਤੂੰ ਲਾਲ
ਲਾੜੀ ਮੌਤ ਨਾਲ ਵਿਆਹੇ ਮੈਂ ਲਿਖਾ ਹੰਝੂ ਭਰ ਹਾਲ
==========ਜਸਬੀਰ ਸਿੰਘ ਸੋਹਲ===੨੩.੧੨.੨੦੧੦
No comments:
Post a Comment