Thursday, December 23, 2010

ਪਿਆਰੇ ਪਾਠਕੋ ਆਪ ਜੀ ਦੀ ਨਜ਼ਰ ਆਪਣੀ ਇਹ ਰਚਨਾ ਕਰ ਰਿਹਾ ਹਾਂ, ਰੋਪੜ ਜਿਲੇ ਨਾਲ
ਸਬੰਧ ਹੋਣ ਕਰਕੇ ਅਤੇ ਛੋਟੇ ਹੁੰਦਿਆਂ ਤੋ ਚਮਕੌਰ ਸਾਹਿਬ ਦੀ ਸਭਾ(ਸ਼ਹੀਦੀ ਜੋੜ ਮੇਲਾ) ਤੇ
ਗੁਰੁ ਘਰ ਦੀ ਹਾਜ਼ਰੀ ਭਰਨ ਦਾ ਕਾਫੀ ਸਮਾਂ ਸੁਭਾਗ ਪਰਾਪਤ ਹੋਇਆ ਸੋ ਓਸ ਸਮੇਂ ਨੂੰ ਯਾਦ
ਕਰਦਿਆਂ ਇਕ ਸ਼ਰਧਾਜ਼ਲੀ ਦੇ ਰੂਪ ਵਿਚ ਸਵੀਕਾਰ ਕਰਿਓ ਜੀ....


ਅਜੀਤ ਤੇ ਜੁਝਾਰ ਦਾਤਾ ਜੀ ਤੇਰੇ ਵੱਡੇ ਲਾਲ
ਲੜੇ ਲਾੜੀ ਮੌਤ ਨਾਲ ਗਏ ਉਹ ਸਿੱਖੀ ਨੂੰ ਸੰਭਾਲ
ਹੁਕਮ ਮੰਨਿਆ ਪਿਤਾ ਦਾ ਗਏ ਘਾਲਣਾ ਉਹ ਘਾਲ
ਕਾਇਮ ਕਰ ਗਏ ਮਿਸਾਲ ਤੋੜੇ ਵੈਰੀਆਂ ਦੇ ਜ਼ਾਲ
ਸੀਗਾ ਪੋਹ ਦਾ ਮਹੀਨਾ ਬਣੇ ਉਹ ਖਾਲਸੇ ਦੀ ਢਾਲ
ਮੁਗਲ ਫੋਜ ਗਈ ਸੀ ਕੰਬ ਬਣੇ ਉਹ ਵੈਰੀਆਂ ਦੇ ਕਾਲ
ਸੁਰਬੀਰਾਂ ਨੂੰ ਨਮਨ ਕਰਦੀ ਸਭਾ ਭਰਦੀ ਹਰ ਸਾਲ
ਨਹੀ ਮਿਲਣੀ ਇਸ ਜੱਗ ਤੇ ਦਾਤਾ ਤੇਰੇ ਜਿਹੀ ਮਿਸਾਲ
’ਸੋਹਲ’ ਲਿਖੇ ਦਾਤਾ ਗਾਥਾ ਤੋਰੇ ਆਪਣੇ ਤੂੰ ਲਾਲ
ਲਾੜੀ ਮੌਤ ਨਾਲ ਵਿਆਹੇ ਮੈਂ ਲਿਖਾ ਹੰਝੂ ਭਰ ਹਾਲ
==========ਜਸਬੀਰ ਸਿੰਘ ਸੋਹਲ===੨੩.੧੨.੨੦੧੦

Saturday, May 1, 2010

ਹਾਸ ਰਸ ਕਵਿਤਾ ਨੂੰ ਲਿਖ ਰਿਹਾ ਹਾਂ ਮੈਂ ਮੇਰੇ ਦੋਸਤੋ,
ਚੇਹਰੇ ਉੱਤੇ ਹਾਸਾ ਤੁਹਾਨੰ ਆਪਣੇ ਵੀ ਲਿਆਉਣਾ ਪਊ,

ਹਾਸੇ ਹਾਸੇ ਵਿਚ ਜੇ ਕੁੱਝ ਵਧ ਘਟ ਬੋਲ ਦਿਤਾ,
ਗਲ ਕੀ ਫਿਰ ਓਸ ਨੂੰ ਆਪ ਜਾ ਕੇ ਮਨਾਉਣਾ ਪਊ,

ਹਾ ਹਾ ਹਾ ਹਾ ਹਾ ਹਾ ਕੁਝ ਨਹੀ ਜੀ ਕਹਿਣਾ ਬਸ,
ਸ਼ਕਲ ਤੁਹਾਡੀ ਮੁਹਰੇ ਆ ਗਈ ਹਾ ਹਾ ਸਾਨੂੰ ਗਾਉਣਾ ਪਊ,

ਇਕ ਵਾਰੀ ਕਹਿੰਦੇ ਕੋਈ ਭਾਰਤ ਦਾ ਝੰਡਾ ਲੈਣ ਗਿਆ,
ਦੁਕਾਨਦਾਰ ਬੇਹੋਸ਼ ਹੋਇਆ ਕਹੇ ਰੰਗ ਹੋਰ ਕੋਈ ਦਿਖਾਉਣਾ ਪਊ,

ਇਕ ਫੋਟੋ ਵਾਲਾ ਕਹਿੰਦੇ ਮਿਰਤਕ ਦੀ ਫੋਟੋ ਖਿਚਣ ਗਿਆ,
ਸਮਾਈਲ ਪਲੀਜ਼ ਕਹਿਕੇ ਕੁੱਟ ਖਾਦੀ ਸੋਹਲ ਇਹ ਸੁਣਾਉਣਾ ਪਊ,

Monday, March 8, 2010