Saturday, May 1, 2010

ਹਾਸ ਰਸ ਕਵਿਤਾ ਨੂੰ ਲਿਖ ਰਿਹਾ ਹਾਂ ਮੈਂ ਮੇਰੇ ਦੋਸਤੋ,
ਚੇਹਰੇ ਉੱਤੇ ਹਾਸਾ ਤੁਹਾਨੰ ਆਪਣੇ ਵੀ ਲਿਆਉਣਾ ਪਊ,

ਹਾਸੇ ਹਾਸੇ ਵਿਚ ਜੇ ਕੁੱਝ ਵਧ ਘਟ ਬੋਲ ਦਿਤਾ,
ਗਲ ਕੀ ਫਿਰ ਓਸ ਨੂੰ ਆਪ ਜਾ ਕੇ ਮਨਾਉਣਾ ਪਊ,

ਹਾ ਹਾ ਹਾ ਹਾ ਹਾ ਹਾ ਕੁਝ ਨਹੀ ਜੀ ਕਹਿਣਾ ਬਸ,
ਸ਼ਕਲ ਤੁਹਾਡੀ ਮੁਹਰੇ ਆ ਗਈ ਹਾ ਹਾ ਸਾਨੂੰ ਗਾਉਣਾ ਪਊ,

ਇਕ ਵਾਰੀ ਕਹਿੰਦੇ ਕੋਈ ਭਾਰਤ ਦਾ ਝੰਡਾ ਲੈਣ ਗਿਆ,
ਦੁਕਾਨਦਾਰ ਬੇਹੋਸ਼ ਹੋਇਆ ਕਹੇ ਰੰਗ ਹੋਰ ਕੋਈ ਦਿਖਾਉਣਾ ਪਊ,

ਇਕ ਫੋਟੋ ਵਾਲਾ ਕਹਿੰਦੇ ਮਿਰਤਕ ਦੀ ਫੋਟੋ ਖਿਚਣ ਗਿਆ,
ਸਮਾਈਲ ਪਲੀਜ਼ ਕਹਿਕੇ ਕੁੱਟ ਖਾਦੀ ਸੋਹਲ ਇਹ ਸੁਣਾਉਣਾ ਪਊ,