ਅੱਜ ਜਪਾਨ ਦੀ ਇਸ ਵੱਡੀ ਤਰਾਸਦੀ ਤੇ ਕੁੱਝ ਸ਼ਬਦ ਲਿਖੇ ਨੇ......
ਕੁਦਰਤ ਕਹਿਰ ਕਰੇ ਧਰਤੀ ਤੇ
ਤਾਂ ਡਾਢਾ ਹੀ ਦੁੱਖ ਆਵੇ
ਓਸ ਡਾਢੇ ਦੇ ਇਸ ਤਾਂਡਵ ਤੋਂ
ਦੱਸੋ ਜੀਵ ਬਚ ਕੇ ਕਿਥੇ ਜਾਵੇ
ਧਰਤੀ ਮਾਂ ਹੀ ਸਦਾ ਆਪਣੇ ਉੱਤੇ
ਇਹ ਦੁੱਖ ਤੇ ਸੰਤਾਪ ਹੰਡਾਵੇ
ਜਲ ਤੇ ਥਲ ਸਭ ਇਕ ਕਰ ਦੇਵੇ
ਬਸ ਪਲ ਭਰ ਹੀ ਉਹ ਲਾਵੇ
ਜੋ ਅਮਰੀਕਾ ਨੇ ਹੀਰੋਸ਼ੀਮਾ ਚ ਕੀਤਾ
ਇਹ ਉਸਤੋਂ ਵੀ ਭਿਆਨਕ ਨੇ ਦਾਅਵੇ
ਬੰਦਾ ਕਹੇ ਮੈਂ ਸਭ ਕੁੱਝ ਜਿੱਤਿਆ
ਪਰ ਰੱਬ ਨਾ ਜਿੱਤਿਆ ਜਾਵੇ
’ਸੋਹਲ’ ਕਾਦਰ ਦੀ ਕੁਦਰਤ ਅੱਗੇਂ
ਰੇਤ ਮੁੱਠੀ ਚੋਂ ਕਿਰਦੀ ਜਾਵੇ
ਜਸਬੀਰ ਸਿੰਘ ਸੋਹਲ 11.3.2011